ਸਮਝਦਾਰ ਬੱਕਰੀ
ਪਹਾੜੀ  ਇਲਾਕਾ  ਸੀ 
ਪਹਾੜ  ਦੇ  ਨਾਲ  ਇੱਕ  ਡੂੰਘਾ  ਨਾਲਾ  ਸੀ 
ਨਾਲੇ  ਵਿੱਚ  ਤੇਜ਼  ਪਾਣੀ  ਵਹਿੰਦਾ  ਸੀ 
ਨਾਲੇ  ਉੱਪਰ  ਇੱਕ  ਲੰਮੀ  ਲੱਕੜੀ  ਰੱਖੀ  ਹੋਈ  ਸੀ 
ਇਸ  ਲੱਕੜੀ  ਉੱਤੇ  ਹੌਲੀ-ਹੌਲੀ  ਚੱਲਕੇ  ਲੋਕ  ਨਾਲਾ  ਪਾਰ  ਕਰ  ਲੈਂਦੇ  ਸਨ 
ਇੱਕ  ਦਿਨ  ਇੱਕ  ਬੱਕਰੀ  ਨਾਲੇ  ਦੇ  ਇੱਕ  ਪਾਸੇ  ਤੋਂ  ਨਾਲੇ  ਦੇ  ਦੂਜੇ  ਪਾਰ  ਜਾ  ਰਹੀ  ਸੀ 
ਅਚਾਨਕ  ਸਾਹਮਣੇ  ਤੋਂ  ਵੀ  ਇੱਕ  ਬੱਕਰੀ  ਇੱਧਰ  ਨੂੰ    ਰਹੀ  ਸੀ 
ਇੱਧਰ  ਵਾਲੀ  ਬੱਕਰੀ  ਨੇ  ਕਿਹਾ- ‘‘ਭੈਣ,  ਮੈਂ  ਤੇਰੇ  ਤੋਂ  ਪਹਿਲਾਂ  ਇਸ  ਲੱਕੜੀ  ਦੇ  ਪੁਲ  ਉੱਪਰ  ਚੜ੍ਹੀ  ਸੀ’’ 
ਦੂਜੀ  ਬੱਕਰੀ  ਨੇ  ਕ੍ਰੋਧ  ਨਾਲ  ਕਿਹਾ- ‘‘ਪਹਿਲਾਂ  ਮੈਂ  ਜਾਵਾਂਗੀ  ਮੈਂ  ਬਹੁਤ  ਦੂਰ  ਜਾਣਾ  ਹੈ’’ 
ਇੱਧਰ  ਵਾਲੀ  ਬੱਕਰੀ  ਬੋਲੀ- ‘‘ਭੈਣ,  ਮੈਂ  ਪਿੱਛੇ  ਵੀ  ਤਾਂ  ਨਹੀਂ  ਮੁੜ  ਸਕਦੀ 
ਮੁੜਦੀ  ਹੀ  ਹੇਠਾਂ  ਗਿਰ  ਜਾਵਾਂਗੀ 
ਦੇਖੋ  ਨਾਲਾ  ਕਿੰਨਾ  ਡੂੰਘਾ  ਹੈ?’’  ਦੂਜੀ  ਬੱਕਰੀ  ਬੋਲੀ- ‘‘ਮੈਂ  ਵੀ  ਜੇਕਰ  ਮੁੜੀ  ਤਾਂ  ਗਿਰ  ਜਾਵਾਂਗੀ.’’ 
‘‘ਤਾਂ  ਕੀ  ਆਪਾਂ  ਦੋਵੇਂ  ਇੱਥੇ  ਹੀ  ਖੜ੍ਹੀਆਂ  ਰਹਾਂਗੀਆਂ?’’  ਇੱਧਰ  ਵਾਲੀ  ਬੱਕਰੀ  ਨੇ  ਮਿੱਠੀ  ਆਵਾਜ਼  ਵਿੱਚ  ਕਿਹਾ 
ਦੂਜੀ  ਬੱਕਰੀ  ਨੂੰ  ਤਰਸ    ਗਿਆ 
ਉਹ  ਸਮਝਦਾਰ  ਬੱਕਰੀ  ਸੀ 
ਬੋਲੀ- ‘‘ਮੈਂ  ਬੈਠ  ਜਾਂਦੀ  ਹਾਂ  ਤੂੰ  ਮੇਰੇ  ਉੱਪਰ  ਦੀ  ਲੰਘ  ਜਾ’’ 
ਦੂਜੀ  ਬੱਕਰੀ  ਬੈਠਣ  ਲੱਗੀ 
ਇੱਧਰ  ਵਾਲੀ  ਬੱਕਰੀ  ਨੇ  ਉਸਦਾ  ਧੰਨਵਾਦ  ਕੀਤਾ 
ਬੋਲੀ- ‘‘ਭੈਣ ਤੂੰ  ਆਪਣੀ  ਸਮਝਦਾਰੀ  ਨਾਲ  ਆਪਣੀ  ਜਾਨ  ਤਾਂ  ਬਚਾ  ਹੀ  ਲਈ,  ਮੇਰੀ  ਵੀ  ਜਾਨ  ਬਚਾ  ਦਿੱਤੀ’’ 
ਦੂਜੀ  ਬੱਕਰੀ  ਲੱਕੜੀ  ਉੱਪਰ  ਬੈਠ  ਗਈ  ਅਤੇ  ਇੱਧਰ  ਵਾਲੀ  ਬੱਕਰੀ  ਉਸਦੇ  ਉੱਪਰ  ਦੀ  ਹੋ  ਕੇ  ਨਾਲੇ  ਦੇ  ਦੂਜੇ  ਪਾਸੇ  ਚਲੀ  ਗਈ 
ਬੈਠੀ  ਹੋਈ  ਬੱਕਰੀ  ਉੱਠੀ  ਅਤੇ  ਖ਼ੁਸ਼  ਹੁੰਦੀ  ਹੋਈ  ਇਸ  ਪਾਰ    ਗਈ 
ਇੱਧਰ  ਉਸਦਾ  ਮੇਮਣਾ  ਖੜ੍ਹਾ  ਸੀ  ਜੋ  ਆਪਣੀ  ਮਾਂ  ਦਾ  ਰਾਹ  ਵੇਖ  ਰਿਹਾ  ਸੀ 
ਇਹ  ‘‘ਮੇਂ-ਮੇਂ’’  ਕਰਦਾ  ਉਸ  ਵੱਲ  ਨੂੰ  ਦੌੜਿਆ 
ਮਾਂ ਬੱਕਰੀ ਆਪਣੇ ਮੇਮਣੇ ਨੂੰ ਚੁੰਮਣ ਲੱਗੀ