ਸਰਵਣ ਕੁਮਾਰ
ਬਹੁਤ ਸਮਾਂ ਪਹਿਲਾਂ ਆਯੁੱਧਿਆ ਵਿੱਚ ਦਸ਼ਰਥ ਨਾਂ ਦਾ ਇੱਕ ਰਾਜਾ ਰਾਜ ਕਰਦਾ ਸੀ  
ਉਹ ਬਹੁਤ ਦਿਆਲੂ ਰਾਜਾ ਸੀ  
ਉਸਨੂੰ ਸ਼ਿਕਾਰ ਕਰਨ ਦਾ ਬਹੁਤ ਸ਼ੌਕ ਸੀ  
ਲਗਭਗ ਹਰ ਰੋਜ਼ ਸ਼ਿਕਾਰ ਲਈ ਜੰਗਲ ਵਿੱਚ ਜਾਂਦਾ ਸੀ  
ਦਸ਼ਰਥ ਦੇ ਰਾਜ ਵਿੱਚ ਇੱਕ ਅੰਨ੍ਹਾ ਬੁੱਢਾ ਜੋੜਾ ਰਹਿੰਦਾ ਸੀ  
ਇਹਨਾਂ ਦੇ ਇੱਕ ਪੁੱਤਰ ਸਰਵਣ ਕੁਮਾਰ ਸੀ  
ਉਹ ਹਮੇਸ਼ਾ ਆਪਣੇ ਬੁੱਢੇ ਮਾਤਾ-ਪਿਤਾ ਦੀ ਸੇਵਾ ਕਰਦਾ ਸੀ  
ਉਹ ਉਸ ਉੱਤੇ ਬਹੁਤ ਪ੍ਰਸੰਨ ਸਨ  
ਉਹ ਹਮੇਸ਼ਾ ਉਸਨੂੰ ਅਸ਼ੀਰਵਾਦ ਦਿੰਦੇ ਸਨ  
ਇੱਕ ਦਿਨ ਉਸ ਦੀ ਮਾਤਾ ਨੇ ਕਿਹਾ, ‘‘ਮੇਰੇ ਪਿਆਰੇ ਬੱਚੇ, ਤੂੰ ਕਾਫ਼ੀ ਸਮੇਂ ਤੱਕ ਸਾਡੀ ਸੇਵਾ ਕੀਤੀ ਹੈ  
ਹੁਣ ਸਾਡੀ ਇੱਕ ਹੀ ਇੱਛਾ ਬਾਕੀ ਹੈ  
ਅਸੀਂ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ ਹਾਂ  
ਪਰ ਦੁੱਖ ਦੀ ਗੱਲ ਹੈ ਕਿ ਅਸੀਂ ਨਹੀਂ ਜਾ ਸਕਦੇ  
ਅਸੀਂ ਅੰਨ੍ਹੇ ਅਤੇ ਬੇਸਹਾਰਾ ਹਾਂ  
ਇਹ ਸੁਣ ਕੇ ਉਸ ਨੇ ਕਿਹਾ, ‘‘ਪਿਆਰੀ ਮਾਤਾ ਜੀ ਕ੍ਰਿਪਾ ਕਰਕੇ ਚਿੰਤਾ ਨਾ ਕਰੋ  
ਮੈਂ ਤੁਹਾਡੀ ਇੱਛਾ ਪੂਰਣ ਲਈ ਹਮੇਸ਼ਾ ਕੰਮ ਕਰਾਂਗਾ  
ਸਰਵਣ ਇੱਕ ਵੱਡੀ ਵਹਿੰਗੀ ਲਿਆਇਆ  
ਉਸ ਦੇ ਮਾਤਾ-ਪਿਤਾ ਵਿੱਚ ਬੈਠ ਗਏ  
ਉਸ ਨੇ ਵਹਿੰਗੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਅਤੇ ਤੀਰਥ ਯਾਤਰਾ ਨੂੰ ਤੁਰ ਪਿਆ  
ਉਨ੍ਹਾਂ ਨੇ ਕਈ ਤੀਰਥ ਸਥਾਨਾਂ ਦੀ ਯਾਤਰਾ ਕੀਤੀ  
ਯਾਤਰਾ ਲੰਬੀ ਸੀ  
ਕਦੇ-ਕਦੇ ਉਨ੍ਹਾਂ ਨੂੰ ਸੰਘਣੇ ਜੰਗਲ ਜਾਂ ਮਾਰੂਥਲ ਵਿੱਚੋਂ ਜਾਣਾ ਪੈਂਦਾ ਸੀ  
ਪਰ ਸਰਵਣ ਕੁਮਾਰ ਥਕਾਵਟ ਅਨੁਭਵ ਨਹੀਂ ਕਰਦਾ ਸੀ  
ਉਹ ਪ੍ਰਸੰਨ ਸੀ ਕਿ ਉਹ ਆਪਣੇ ਮਾਤਾ-ਪਿਤਾ ਦੀ ਸੇਵਾ ਕਰ ਰਿਹਾ ਸੀ 
ਇੱਕ ਦਿਨ ਉਹ ਜੰਗਲ ਵਿੱਚੋਂ ਲੰਘ ਰਹੇ ਸਨ  
ਸੂਰਜ ਛਿਪ ਰਿਹਾ ਸੀ ਅਤੇ ਹਨੇਰਾ ਪਸਰ ਰਿਹਾ ਸੀ 
ਸਰਵਣ ਦੇ ਮਾਤਾ-ਪਿਤਾ ਨੂੰ ਪਿਆਸ ਲੱਗੀ  
ਇਹਨਾਂ ਕੋਲ ਪਾਣੀ ਦਾ ਘੜਾ ਸੀ ਪਰ ਉਹ ਉਸ ਸਮੇਂ ਖ਼ਾਲੀ ਸੀ  
ਇਸ ਲਈ ਸਰਵਣ ਨੇ ਹੌਲੀ ਜਿਹੇ ਵਹਿੰਗੀ ਨੂੰ ਜ਼ਮੀਨ ਤੇ ਰੱਖਿਆ ਅਤੇ ਘੜੇ ਨੂੰ ਹੱਥ ਵਿੱਚ ਲਿਆ  
ਉਹ ਪਾਣੀ ਦੀ ਤਲਾਸ਼ ਲਈ ਜੰਗਲ ਵਿੱਚ ਗਿਆ  
ਅਖ਼ੀਰ ਵਿੱਚ ਉਹ ਇੱਕ ਨਦੀ ਤੇ ਪੁੱਜਿਆ  
ਉਸਨੇ ਘੜੇ ਨੂੰ ਪਾਣੀ ਵਿੱਚ ਡਬੋਇਆ ਅਤੇ ਭਰਨਾ ਆਰੰਭ ਕਰ ਦਿੱਤਾ  
ਘੜਾ ਪਾਣੀ ਵਿੱਚ ਪਾਉਣ ਨਾਲ ਗੜਗੜ ਦੀ ਆਵਾਜ਼ ਆਈ  
ਅਚਾਨਕ ਇੱਕ ਤੀਰ ਤੇਜ਼ੀ ਨਾਲ ਸਰਵਣ ਦੀ ਛਾਤੀ ਵਿੱਚ ਲੱਗਾ  
ਉਹ ਹੇਠਾਂ ਡਿੱਗ ਪਿਆ ਅਤੇ ਉਸ ਨੇ ਪੀੜ ਨਾਲ ਚੀਕਣਾ ਸ਼ੁਰੂ ਕਰ ਦਿੱਤਾ  
ਤੀਰ ਦਸ਼ਰਥ ਦੇ ਕਮਾਨ ਵਿੱਚੋਂ ਨਿਕਲਿਆ ਸੀ  
ਰਾਜਾ ਜੰਗਲ ਵਿੱਚ ਸ਼ਿਕਾਰ ਖੇਡ ਰਿਹਾ ਸੀ  
ਦਸ਼ਰਥ ਨੇ ਘੜੇ ਦੀ ਆਵਾਜ਼ ਸੁਣੀ  
ਉਸ ਨੇ ਸੋਚਿਆ ਕਿ ਕੋਈ ਜੰਗਲੀ ਪਸ਼ੂ ਪਾਣੀ ਪੀ ਰਿਹਾ ਹੈ  
ਇਸ ਲਈ ਉਸਨੇ ਆਵਾਜ਼ ਦੀ ਦਿਸ਼ਾ ਵਿੱਚ ਤੀਰ ਛੱਡਿਆ  
ਜਲਦੀ ਹੀ ਉਸ ਨੇ ਚੀਕਣ ਦੀ ਆਵਾਜ਼ ਸੁਣੀ  
ਰਾਜਾ ਤੁਰੰਤ ਇਸ ਦਿਸ਼ਾ ਵੱਲ ਦੌੜਿਆ  
ਜਦੋਂ ਉਸਨੇ ਸਰਵਣ ਨੂੰ ਤੀਰ ਨਾਲ ਜ਼ਖ਼ਮੀ ਦੇਖਿਆ ਤਾਂ ਉਹ ਦੁਖੀ ਹੋਇਆ  
ਉਸ ਨੇ ਸਰਵਣ ਦੀ ਛਾਤੀ ਤੋਂ ਤੀਰ ਖਿੱਚਿਆ ਅਤੇ ਕਿਹਾ, ‘‘ਤੂੰ ਕੌਣ ਹੈਂ?’’ ਲੜਕੇ ਨੇ ਉੱਤਰ ਦਿੱਤਾ, ‘‘ਮੈਂ ਸਰਵਣ ਹਾਂ, ਮੈਂ ਆਪਣੇ ਮਾਤਾ-ਪਿਤਾ ਲਈ ਪਾਣੀ ਲੈਣ ਆਇਆ ਸੀ  
ਉਹ ਪਿਆਸੇ ਹਨ  
ਕ੍ਰਿਪਾ ਕਰਕੇ ਇਹ ਪਾਣੀ ਉਨ੍ਹਾਂ ਕੋਲ ਲੈ ਜਾਓ  
ਉਹ ਇਸੇ ਜੰਗਲ ਵਿੱਚ ਵਹਿੰਗੀ ਵਿੱਚ ਬੈਠੇ ਹੋਏ ਹਨ  
ਮੇਰੀ ਚਿੰਤਾ ਨਾ ਕਰੋ  
ਇੰਨਾ ਕਹਿੰਦੇ ਹੋਏ ਸਰਵਣ ਨੇ ਦਮ ਤੋੜ ਦਿੱਤਾ  
ਰਾਜਾ ਦਸ਼ਰਥ ਨੂੰ ਬਹੁਤ ਦੁੱਖ ਹੋਇਆ  
ਉਹ ਪਾਣੀ ਲੈ ਕੇ ਸਰਵਣ ਦੇ ਮਾਤਾ-ਪਿਤਾ ਦੇ ਕੋਲ ਪਹੁੰਚਿਆ ਅਤੇ ਉਸਨੇ ਆਪਣੇ ਬਾਰੇ ਦੱਸਦੇ ਹੋਏ ਸਾਰੀ ਘਟਨਾ ਕਹਿ ਸੁਣਾਈ  
ਅੰਨ੍ਹੇ ਮਾਤਾ-ਪਿਤਾ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਪਾਣੀ ਨਾ ਪੀਤਾ  
ਦੋਵਾਂ ਨੇ ਤੜਫ਼-ਤੜਫ਼ ਕੇ ਆਪਣੇ ਪ੍ਰਾਣ ਤਿਆਗ ਦਿੱਤੇ  
ਅੱਜ ਵੀ ਲੋਕ ਸਰਵਣ ਨੂੰ ਨਹੀਂ ਭੁਲਦੇ