Punjabi University Patiala, India, Website http://www.universitypunjabi.org http://www.advancedcentrepunjabi.org http://www.universitypunjabi.org/sangam/ http://www.advancedcentrepunjabi.org/intro1.asp
http://www.apdip.net/projects/ictrnd/2005/185/index_html/view
 

ਹੋਮ ਪੇਜ਼

ਪਿਛੋਕੜ

ਮੰਤਵ

ਲਾਭ

ਟੀਮ ਮੈਂਬਰ

ਇਹ ਪ੍ਰੋਜੈਕਟ ਪਿਛਲੇ 10 ਸਾਲਾਂ ਤੋਂ ਬਰਤਾਨੀਆ, ਪਾਕਿਸਤਾਨ ਅਤੇ ਭਾਰਤ ਵਿਚ ਹੋ ਰਹੇ ਆਹਲਾ ਦਰਜੇ ਦੇ ਖੋਜ ਕਾਰਜਾਂ ਸਦਕਾ ਹੋਂਦ 'ਚ ਆਇਆ ਹੈ। ਇਸ ਪ੍ਰੋਜੈਕਟ ਰਾਹੀਂ ਵਿਕਸਿਤ ਹੋਏ ਪੰਜਾਬੀ ਮਾਤ ਭਾਸ਼ਾ ਦੇ ਲਿਪੀਅੰਤਰਨ ਔਜ਼ਾਰ ਰਾਹੀਂ ਪੂਰਬੀ ਅਤੇ ਪੱਛਮੀ ਪੰਜਾਬ ਦੇ ਪੰਜਾਬੀ, ਕੰਪਿਊਟਰ ਰਾਹੀਂ ਅਤੇ ਲਿਖਿਤ ਢੰਗ ਨਾਲ ਆਪਸ ਵਿਚ ਸੰਚਾਰ ਕਰ ਸਕਦੇ ਹਨ। ਮੀਡੀਆ ਸੰਗਠਨਾਂ , ਸਾਹਿਤਿਕ ਜਥੇਬੰਦੀਆਂ, ਲੇਖਕਾਂ ਅਤੇ ਕੌਮਾਂਤਰੀ ਅਦਾਰਿਆਂ ਨੂੰ ਨਾਲ ਲੈ ਕੇ ਸ਼ਹਿਰਾਂ ਤੇ ਪਿੰਡਾਂ ਦੇ ਗਰੀਬ ਲੋਕਾਂ, ਪੰਜਾਬੀ ਭਾਈਚਾਰੇ, ਸਕੂਲਾਂ ਅਤੇ ਕਾਲਜਾਂ ਤੱਕ ਇਸ ਤਕਨੀਕੀ ਜੁਗਤ ਨੂੰ ਪਹੁੰਚਾਉਣਾ ਹੀ ਸਾਡਾ ਪ੍ਰਮੁੱਖ ਟੀਚਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਹਿਲਾਂ ਹੀ ਇਕ "ਸੰਗਮ" ਨਾਮਕ ਗੁਰਮੁਖੀ ਤੋਂ ਸ਼ਾਹਮੁਖੀ ਲਿਪੀਅੰਤਰਨ ਸਾਫਟਵੇਅਰ ਦਾ ਵਿਕਾਸ ਕਰ ਚੁੱਕੀ ਹੈ। ਇਸ ਪ੍ਰੋਜੈਕਟ ਤਹਿਤ ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰਨ ਲਈ ਇਕ ਸਹਾਇਕ ਔਜ਼ਾਰ ਵਿਕਸਿਤ ਕੀਤਾ ਜਾ ਚੁੱਕਾ ਹੈ ਜਿਹੜਾ ਭਾਰਤ ਅਤੇ ਪਾਕਿਸਤਾਨ ਵਿਚਲੀਆਂ ਮੋਹ ਦੀਆਂ ਤੰਦਾਂ ਨੂੰ ਹੋਰ ਪੀਡੀਆਂ ਕਰਨ 'ਚ ਕਾਰਗਰ ਭੂਮਿਕਾ ਨਿਭਾ ਰਿਹਾ ਹੈ।
© 2006 ACTDPLLC Punjabi University, Patiala