|
ਇਸ ਪ੍ਰੋਜੈਕਟ ਦਾ ਮੰਤਵ ਪ੍ਰਿੰਟ ਕੀਤੀਆਂ ਹੋਈਆਂ ਗੁਰਮੁਖੀ ਲਿਖਤਾਂ ਲਈ ਸ਼ਕਤੀਸ਼ਾਲੀ ਓ.ਸੀ.ਆਰ. (ਆਪਟੀਕਲ ਕਰੈਕਟਰ ਰਿਕੋਗਨੀਸ਼ਨ) ਦਾ ਵਿਕਾਸ ਕਰਨਾ ਹੈ। ਓ.ਸੀ.ਆਰ ਰਾਹੀਂ ਪ੍ਰਿੰਟ ਕੀਤੇ ਦਸਤਾਵੇਜ ਨੂੰ ਅਜਿਹੇ ਤਰੀਕੇ ਨਾਲ ਕੰਪਿਊਟਰ ਵਿਚ ਦਾਖਲ ਕੀਤਾ ਜਾਂਦਾ ਹੈ ਕਿ ਇਸ ਨੂੰ ਵਰਡ ਦੀ ਫਾਈਲ ਵਿਚ ਸਾਂਭਿਆ ਜਾ ਸਕੇ ਤੇ ਇਸ ਦੀ ਸੰਪਾਦਨਾ ਕੀਤੀ ਜਾ ਸਕੇ।
ਵਿਸ਼ੇਸ਼ਤਾਵਾਂ
ਵਿਕਸਿਤ ਕੀਤੇ ਜਾਣ ਵਾਲੇ ਓ.ਸੀ.ਆਰ. ਦੀਆਂ ਹੇਠਾਂ ਦਰਸਾਈਆਂ ਕਾਰਜਾਤਮਿਕ ਵਿਸ਼ੇਸ਼ਤਾਵਾਂ ਹੋਣਗੀਆਂ:-
ਗੁਰਮੁਖੀ ਓ.ਸੀ.ਆਰ. ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ ਫੌਂਟ ਅਤੇ ਫੌਂਟ ਅਕਾਰ ਦੀ ਸੁਤੰਤਰ ਰੂਪ ਵਿਚ ਪਛਾਣ ਕਰਨ ਦੇ ਯੋਗ ਹੋਵੇਗਾ। ਇਹ ਵੱਖ-ਵੱਖ ਮਿਆਰ ਵਾਲੇ ਪ੍ਰਿੰਟ ਕੀਤੇ ਪੰਨਿਆਂ, ਫੌਂਟ ਅਕਾਰਾਂ ਅਤੇ ਬਾਕੀ ਵਿਭਿੰਨ ਵੰਨਗੀਆਂ ਦੀ ਪਾਠ ਸਮੱਗਰੀ ਦੀ ਬੜੇ ਹੀ ਸੌਖੇ ਤਰੀਕੇ ਨਾਲ ਪਛਾਣ ਕਰ ਲਵੇਗਾ।
ਦਸਤਾਵੇਜਾਂ ਨੂੰ 4 ਸ਼੍ਰੇਣੀਆਂ (A,B,C,D) ਵਿਚ ਵੰਡਿਆ ਗਿਆ ਹੈ ਜਿਹੜੀਆਂ ਕਿ ਉਸ ਦੇ ਕਾਗਜ਼ ਅਤੇ ਪ੍ਰਿੰਟਿੰਗ ਦੇ ਮਿਆਰ ਆਦਿ ਉੱਤੇ ਨਿਰਭਰ ਕਰਦੀਆਂ ਹਨ। ਵੱਖ-ਵੱਖ ਦਸਤਾਵੇਜਾਂ ਦੀਆਂ ਸ਼੍ਰੇਣੀਆਂ ਅਤੇ ਓ.ਸੀ.ਆਰ. ਦੀ ਪਛਾਣ ਕਰਨ ਦੀ ਸ਼ੁੱਧਤਾ ਨੂੰ ਹੇਠਾਂ ਦਿੱਤੇ ਅਨੁਸਾਰ ਦਿਖਾਇਆ ਗਿਆ ਹੈ:-
ਸ਼੍ਰੇਣੀ ਏ : 98%
ਸ਼੍ਰੇਣੀ ਬੀ : 97%
ਸ਼ੇਣੀ ਸੀ : 96%
ਸ਼ੇਣੀ ਡੀ : 95%
|