Punjabi University Patiala,India,Website http://www.universitypunjabi.org http://www.advancedcentrepunjabi.org http://www.universitypunjabi.org/sangam/ http://www.advancedcentrepunjabi.org/intro1.asp
http://www.mit.gov.in
 

ਹੋਮ ਪੇਜ਼

ਮੰਤਵ

ਲਾਭ

ਟੀਮ ਮੈਂਬਰ

ਜਦੋਂ ਪ੍ਰਿੰਟ ਕੀਤੀ ਹੋਈ ਸਮੱਗਰੀ ਨੂੰ ਇਲੈਕਟ੍ਰੋਨਿਕ ਰੂਪ ਵਿਚ ਬਦਲਣਾ ਜ਼ਰੂਰੀ ਹੋ ਜਾਵੇ ਤਾਂ ਉਦੋਂ ਓ.ਸੀ.ਆਰ. ਸਾਡੀ ਘੰਟਿਆਂ-ਬੱਧੀ ਮਿਹਨਤ ਤੋਂ ਛੁਟਕਾਰਾ ਪਾ ਦਿੰਦਾ ਹੈ। ਓ.ਸੀ.ਆਰ. ਦੀ ਮਦਦ ਨਾਲ ਪ੍ਰਿੰਟ ਕੀਤੇ ਦਸਤਾਵੇਜ ਨੂੰ ਕੋਈ ਵੀ ਵਿਅਕਤੀ ਆਨ-ਲਾਈਨ ਦਰਸਾ ਸਕਦਾ ਹੈ ਤੇ ਕਾਗਜ਼, ਸਮੇਂ ਅਤੇ ਡਾਕ ਖਰਚ ਆਦਿ ਦੀ ਬੱਚਤ ਕਰ ਸਕਦਾ ਹੈ। ਜੇਕਰ ਪੁਰਾਣੇ ਦਸਤਾਵੇਜਾਂ ਨੂੰ ਇਕ ਵਾਰ ਇਲੈਕਟ੍ਰੋਨਿਕ ਰੂਪ ਵਿਚ ਬਦਲ ਦਿੱਤਾ ਜਾਵੇ ਤਾਂ ਤੁਸੀਂ ਜਗ੍ਹਾ ਦਾ ਬਚਾਅ ਕਰ ਸਕਦੇ ਹੋ, ਬੇਹੱਦ ਕਾਪੀਆਂ ਬਣਾ ਸਕਦੇ ਹੋ, ਇਹਨਾਂ ਨੂੰ ਆਪਣੇ ਗਾਹਕਾਂ, ਖਰੀਦਦਾਰਾਂ ਅਤੇ ਮੁਲਾਜ਼ਮਾਂ ਵਿਚ ਵੰਡ ਸਕਦੇ ਹੋ, ਦਸਤਾਵੇਜ ਨੂੰ ਸੰਪਾਦਿਤ ਕਰ ਕੇ ਵੈੱਬ ਉੱਤੇ ਪ੍ਰਕਾਸ਼ਿਤ ਕਰ ਸਕਦੇ ਹੋ, ਦਸਤਾਵੇਜ ਨੂੰ ਹੋਰ ਲਾਹੇਵੰਦ ਰੂਪ ਵਿਚ ਬਦਲ ਸਕਦੇ ਹੋ, ਇਸ ਦੀ ਅਨੁਕ੍ਰਮਣਿਕਾ (ਇੰਡੈਕਸ), ਡਾਟਾਬੇਸ ਰਾਹੀਂ ਖੋਜ (ਸਰਚ) ਕਰਨ ਦੇ ਯੋਗ ਬਣਾ ਸਕਦੇ ਹੋ। ਓ.ਸੀ.ਆਰ. ਦੀ ਮਦਦ ਨਾਲ ਹਸਤ-ਲਿਖਤਾਂ ਅਤੇ ਦੁਰਲਭ ਇਤਿਹਾਸਿਕ ਦਸਤਾਵੇਜਾਂ ਨੂੰ ਕੰਪਿਊਟਰ ਵਿਚ ਸਾਂਭ ਕੇ ਬਹੁਪੱਖੀ ਵਰਤੋਂ ਯੋਗ ਬਣਾਇਆ ਜਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀ ਤਕਨੀਕ ਦਾ ਮੁੱਢਲਾ ਵਾਸਤਾ ਮੂਲ ਪਾਠ ਦੇ ਅਧਿਐਨ ਕਰਨ ਨਾਲ ਸਬੰਧਿਤ ਹੈ, ਜਿਸ ਦਾ ਕਿ ਇਤਿਹਾਸਕਾਰਾਂ ਨੇ ਨਿੱਘਾ ਸੁਆਗਤ ਕੀਤਾ ਹੈ।  ਇਸ ਦੇ ਪ੍ਰਮੁੱਖ ਲਾਭ ਹੇਠਾਂ ਲਿਖੇ ਅਨੁਸਾਰ ਹਨ :-

 

ੳ) ਭੰਡਾਰ ਨੂੰ ਘਟਾਉਣਾ


ਓ.ਸੀ.ਆਰ. ਦੀ ਸਸਤੀ ਸੁਵਿਧਾ ਰਾਹੀਂ ਦਸਤਾਵੇਜ ਨੂੰ ਇਕ ਵਾਰ ਸਕੈਨ ਕਰਨ ਮਗਰੋਂ ਇਸ ਨੂੰ ਮੁੜ ਵਰਤੋਂ 'ਚੋ ਲਿਆਂਦਾ ਜਾ ਸਕਦਾ ਹੈ ਤੇ ਭੰਡਾਰ ਕੀਤਾ ਜਾ ਸਕਦਾ ਹੈ। ਓ.ਸੀ.ਆਰ. ਸਕੈਨ ਕੀਤੇ ਹੋਏ ਪਾਠ ਨੂੰ ਇਕ ਸੂਝਵਾਨ ਦਸਤਾਵੇਜ ਦੇ ਰੂਪ ਬਦਲ ਕੇ ਪ੍ਰਦਾਨ ਕਰਵਾਉਂਦਾ ਹੈ। ਜਿਸ ਨਾਲ ਸਕੈਨਿੰਗ ਨੂੰ ਹੋਰ ਵੀ ਲਾਹੇਵੰਦ ਬਣਾਇਆ ਜਾਂਦਾ ਹੈ। ਇਸ ਸਮੁੱਚੀ ਪ੍ਰਕਿਰਿਆ ਮਗਰੋਂ ਸਕੈਨ ਕੀਤੀ ਹੋਈ ਫਾਈਲ ਬਹੁਤ ਘੱਟ ਮੈਮਰੀ ਘੇਰਦੀ ਹੈ। ਇਸ ਦਾ ਵੱਡਾ ਲਾਭ ਇਹ ਹੈ ਕਿ ਇਸ ਨਾਲ ਕੰਪਿਊਟਰ ਦੀ ਹਾਰਡਵੇਅਰ ਕੀਮਤ ਵੀ ਘੱਟ ਜਾਂਦੀ ਹੈ। 

ਅ) ਮੂਲ ਪਾਠ ਨੂੰ ਸਮਝਦਾਰ ਬਣਾਉਣਾ



ਸਕੈਨ ਕਰਨ ਮਗਰੋਂ ਦਸਤਾਵੇਜ ਅਸਲ ਮੂਲ ਪਾਠ ਵਿਚ ਬਦਲ ਜਾਂਦਾ ਹੈ ਤਾਂ ਇਸ ਦੀ ਫਾਈਲ ਹਾਰਡ ਡਿਸਕ ਉੱਤੇ ਬਹੁਤ ਘੱਟ ਥਾਂ ਘੇਰਦੀ ਹੈ। ਅਸਲ ਮੂਲ ਪਾਠ ਨੂੰ ਕਾਪੀ ਕਰਕੇ ਕਿਸੇ ਵੀ ਵਰਡ ਪ੍ਰੋਸੈਸਰ ਜਾਂ ਸਪਰੈੱਡਸ਼ੀਟ ਫਾਈਲ ਵਿਚ ਪੇਸਟ ਕੀਤਾ ਜਾ ਸਕਦਾ ਹੈ। ਇਕ ਵਾਰ ਪਾਠ ਨੂੰ ਕਿਸੇ ਐਪਲੀਕੇਸ਼ਨ ਵਿਚ ਦਾਖਲ ਕਰਨ ਮਗਰੋਂ ਕੋਈ ਇਸ ਨੁੰ ਆਪਣੀ ਸੂਝ-ਬੂਝ ਨਾਲ ਜਿਵੇਂ ਮਰਜ਼ੀ ਵਰਤ ਸਕਦਾ ਹੈ। ਅਜਿਹੇ ਟੈਕਸਟ ਵਿਚ ਕੋਈ ਵਰਤੋਂਕਾਰ ਬਹੁਤ ਹੀ ਸੌਖਾਲੇ ਤਰੀਕੇ ਨਾਲ ਸ਼ਬਦ-ਜੋੜਾਂ ਦਾ ਨਿਰੀਖਣ ਕਰ ਸਕਦਾ ਹੈ, ਕਿਸੇ ਵਿਸ਼ੇਸ਼ ਸ਼ਬਦ ਦੀ ਖੋਜ ਕਰ ਸਕਦਾ ਹੈ, ਟੈਕਸਟ ਦੀ ਬਣਤਰ (ਫਾਰਮੈਟ) ਵਿਚ ਤਬਦੀਲੀ ਕਰ ਸਕਦਾ ਹੈ ਅਤੇ ਹੋਰ ਵੀ ਬਹੁਤ ਕੁੱਝ ਕਰ ਸਕਦਾ ਹੈ।


ੲ) ਰਫ਼ਤਾਰ


ਓ.ਸੀ.ਆਰ. ਦੀ ਅੱਖਰਾਂ ਨੂੰ ਪਛਾਣ ਕਰਨ ਦੀ ਰਫ਼ਤਾਰ ਕਾਫੀ ਤੇਜ਼ ਹੁੰਦੀ ਹੈ। ਓ.ਸੀ.ਆਰ. ਰਾਹੀਂ ਟੈਕਸਟ ਦੀ ਪਛਾਣ ਕਰਨੀ ਦੁਬਾਰਾ ਟਾਈਪ ਕਰਨ ਨਾਲੋਂ ਅੰਦਾਜ਼ਨ 10 ਤੋਂ 12 ਗੁਣਾਂ ਵਧੇਰੇ ਹੁੰਦੀ ਹੈ। ਇਕ ਤੇਜ਼ ਰਫ਼ਤਾਰੀ ਟਾਈਪਿਸਟ ਇਕ ਮਿੰਟ ਵਿਚ ਬਹੁਤ ਹੀ ਘੱਟ ਅੱਖਰ ਟਾਈਪ ਕਰ ਸਕਦਾ ਹੈ ਪਰ ਇਸ ਦੇ ਮੁਕਾਬਲੇ ਓ.ਸੀ.ਆਰ. ਦੀ ਅੱਖਰਾਂ ਦੀ ਪਛਾਣ ਕਰਨ ਦੀ ਰਫ਼ਤਾਰ ਬਹੁਤ ਜ਼ਿਆਦਾ (ਸੈਂਕੜੇ ਅੱਖਰ ਪ੍ਰਤੀ ਸੈਕਿੰਡ) ਹੁੰਦੀ ਹੈ।