|
| ਪੰਜਾਬੀ ਰੂਪ ਵਿਗਿਆਨਿਕ ਵਿਸ਼ਲੇਸ਼ਕ ਅਤੇ ਉਤਪਾਦਕ ਦੀ ਕਾਪੀ ਪ੍ਰਾਪਤ ਕਰਨ ਲਈ
|
 |
ਕਿਸੇ ਵੀ ਭਾਸ਼ਾ ਨੂੰ ਅਮਲ ਵਿਚ ਲਿਆਉਣ ਲਈ ਰੂਪ ਵਿਸ਼ਲੇਸ਼ਕ ਅਤੇ ਰੂਪ ਵਿਗਿਆਨਿਕ ਉਤਪਾਦਕ ਦੋ ਜਰੂਰੀ ਅਤੇ ਮੁਢਲੇ ਔਜ਼ਾਰ ਹਨ। ਰੂਪ ਵਿਗਿਆਨਿਕ ਦਾ ਮਤਲਬ ਹੈ ਕਿ ਕਿਸੇ ਭਾਸ਼ਾ ਦੇ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਕਰਨਾ। ਇਹ ਔਜ਼ਾਰ ਸ਼ਬਦਾਂ ਦਾ ਵਿਸ਼ਲੇਸ਼ਣ ਕਰਦਾ ਹੋਇਆ ਉਸ ਦੇ ਬੁਨਿਆਦੀ ਸ਼ਬਦਾਂ ਅਤੇ ਸ਼ਬਦ ਸ਼੍ਰੇਣੀਆਂ ਨੁੰ ਦਰਸਾਉਂਦਾ ਹੈ ਤੇ ਸ਼ਬਦਾਂ ਦੀ ਸ਼੍ਰੇਣੀ ਦੇ ਅਧਾਰ ਉੱਤੇ ਵਿਆਕਰਨਿਕ ਸੂਚਨਾ ਉਤਪੰਨ ਕਰਦਾ ਹੈ। ਇਸ ਤੋਂ ਬਿਨਾਂ ਨਾਂਵ ਲਈ ਇਹ ਲਿੰਗ, ਗਿਣਤੀ, ਕਾਰਕ ਆਦਿ ਅਤੇ ਕਿਰਿਆ ਲਈ ਕਾਲ, ਅਵਸਥਾ ਆਦਿ ਨਾਲ ਸਬੰਧਿਤ ਸੂਚਨਾ ਪੈਦਾ ਕਰਦਾ ਹੈ। ਦੂਜੇ ਪਾਸੇ ਰੂਪ ਵਿਗਿਆਨਕ ਉਤਪਾਦਕ ਇਸ ਤੋਂ ਬਿਲਕੁਲ ਉਲਟ ਕੰਮ ਕਰਦਾ ਹੈ। ਮਿਸਾਲ ਵਜੋਂ ਜਦੋਂ ਅਸੀਂ ਇਸ ਨੂੰ ਮੂਲ ਸ਼ਬਦ ਤੋਂ ਸ਼ਬਦ ਉਤਪੰਨ ਕਰਦਾ ਹੈ। ਇਹ ਔਜ਼ਾਰ ਪੰਜਾਬੀ ਮਾਤ ਭਾਸ਼ਾ ਦੀ ਕੁਦਰਤੀ ਭਾਸ਼ਾ ਪ੍ਰਕਿਰਿਆ ਉੱਤੇ ਕੰਮ ਕਰ ਰਹੇ ਖੋਜਕਰਤਾਵਾਂ ਅਤੇ ਆਮ ਆਦਮੀ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। ਇਹ ਸਾਫਟਵੇਅਰ (ਔਜ਼ਾਰ) ਕਿਸੇ ਵੀ ਮੂਲ ਸ਼ਬਦ ਅਤੇ ਵਿਆਕਰਨਿਕ ਸੂਚਨਾ ਦੀ ਮਦਦ ਨਾਲ ਵੱਖ-ਵੱਖ ਸ਼ਬਦ-ਰੂਪਾਂ ਦੀ ਸੂਚੀ ਜਾਰੀ ਕਰ ਦਿੰਦਾ ਹੈ। ਇਹ ਸਾਫਟਵੇਅਰ ਕਿਸੇ ਵੀ ਪੰਜਾਬੀ ਦੇ ਸ਼ਬਦ ਦੇ ਵਿਆਕਰਨਿਕ ਗੁਣਾਂ ਦੀ ਪਛਾਣ ਕਰਨ 'ਚ ਵੀ ਆਹਲਾ ਦਰਜੇ ਦੀ ਮੁਹਾਰਤ ਰੱਖਦਾ ਹੈ। ਇਸ ਸਾਫਟਵੇਅਰ ਦੀ ਵਰਤੋਂ ਕਰਕੇ ਪੰਜਾਬੀ ਦੇ ਕਿਸੇ ਸ਼ਬਦ ਨੂੰ ਉਸ ਦਾ ਮੂਲ (ਰੂਟ) ਅਤੇ ਹੋਰ ਵਿਆਕਰਨਿਕ ਸੂਚਨਾ ਜਾਣਨ ਲਈ ਖੋਜ ਸਕਦੇ ਹਾਂ।
 |
ਇਸ ਸਾਫਟਵੇਅਰ ਦੀ ਵਰਤੋਂ ਦਾ ਖੇਤਰ ਅਸੀਮਿਤ ਹੈ। ਇਸ ਸਾਫਟਵੇਅਰ ਦੇ ਕੁਝ ਆਮ ਜਿਹੇ ਕੰਮ ਇਸ ਪ੍ਰਕਾਰ ਹਨ- ਆਪਣੇ-ਆਪ ਸ਼ਬਦ-ਜੋੜਾਂ ਨੂੰ ਚੈੱਕ ਕਰਨਾ ਅਤੇ ਵਿਆਕਰਨ ਦਾ ਨਿਰੀਖਣ ਕਰਨਾ, ਪ੍ਰਾਕਿਰਤਿਕ (ਸੁਭਾਵਿਕ) ਭਾਸ਼ਾ ਨੂੰ ਸਮਝਣਾ, ਮਸ਼ੀਨ ਅਨੁਵਾਦਨ, ਭਾਸ਼ਾ ਨੂੰ ਪਛਾਣਨਾ, ਭਾਸ਼ਾ ਦਾ ਸੰਸਲੇਸ਼ਣ ਆਦਿ। ਇਸ ਸਾਫਟਵੇਅਰ ਦੇ ਸਹਾਰੇ ਕੋਈ ਵੀ ਆਮ ਵਿਅਕਤੀ ਪੰਜਾਬੀ ਦੇ ਸ਼ਬਦਾਂ ਬਾਰੇ ਬੜੀ ਡੂੰਘਾਈ ਨਾਲ ਜਾਣ ਸਕਦਾ ਹੈ। ਇਹ ਔਜ਼ਾਰ ਸਾਡੇ ਕਿਸੇ ਇਕ ਮੂਲ/ਸ੍ਰੋਤ ਤੋਂ ਉਤਪੰਨ ਹੋਣ ਵਾਲੇ ਸ਼ਬਦਾਂ ਬਾਰੇ ਜਾਣਨ 'ਚ ਵੀ ਮਦਦ ਕਰਦਾ ਹੈ। ਇਹ ਸਾਫਟਵੇਅਰ ਨਵੇਂ ਪੰਜਾਬੀ ਪ੍ਰੇਮੀਆਂ ਨੂੰ ਨਵੇਂ ਸ਼ਬਦ ਅਤੇ ਨਵੀਂ ਸ਼ਬਦਾਵਲੀ ਬਣਾਉਣ 'ਚ ਮਾਹਿਰ ਬਣਾ ਦਿੰਦਾ ਹੈ।
ਇਸ ਸਾਫਟਵੇਅਰ ਵਿਚ ਪੰਜਾਬੀ ਦੇ 1.72 ਲੱਖ ਸ਼ਬਦਾਂ ਦਾ ਇਕ ਵਿਸ਼ਾਲ ਡਾਟਾਬੇਸ ਵਰਤਿਆ ਗਿਆ ਹੈ ਜਿਹੜਾ ਕਿ ਅੱਗੇ 22 ਵੱਖ-ਵੱਖ ਸ਼ਬਦ ਸ਼੍ਰੇਣੀਆਂ ਜਿਵੇਂ ਕਿ ਨਾਂਵ, ਵਿਅਕਤੀਗਤ ਪੜਨਾਂਵ, ਨਿੱਜਵਾਚਕ ਪੜਨਾਂਵ, ਕਿਰਿਆ ਵਿਭਕਤੀਵਾਚਕ ਅਤੇ ਅਵਿਭਕਤੀਵਾਚਕ ਕਿਰਿਆ-ਵਿਸ਼ੇਸ਼ਣ, ਵਿਭਕਤੀਵਾਚਕ ਅਤੇ ਅਵਿਭਕਤੀਵਾਚਕ ਵਿਸ਼ੇਸ਼ਣ, ਸੰਯੋਜਕ ਅਤੇ ਵਿਸਮਕ ਆਦਿ ਵਿਚ ਵੰਡਿਆ ਗਿਆ ਹੈ ।
| ਤਿਆਰ ਕਰਤਾ
ਟੀਮ |
|
- ਡਾ. ਗੁਰਪ੍ਰੀਤ ਸਿੰਘ ਲਹਿਲ (ਪ੍ਰੋਜੈਕਟ ਲੀਡਰ)
|
- ਮਨਦੀਪ ਸਿੰਘ ਗਿੱਲ
(ਸਾਫਟਵੇਅਰ ਕੋਡਿੰਗ ਅਤੇ ਡਾਟਾਬੇਸ ਵਿਕਾਸ ਕਰਤਾ)
|
- ਡਾ. ਐੱਸ. ਐੱਸ. ਜੋਸ਼ੀ
(ਪ੍ਰੋਜੈਕਟ ਭਾਸ਼ਾ-ਵਿਗਿਆਨੀ)
|
|
 |
|