|
|
| ||||
ਜਨਮਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ-ਘਟਨਾ ਕ੍ਰਮ ਦਾ ਇਤਿਹਾਸਕ ਸਰੋਤ ਹਨ। ਜਨਮਸਾਖੀ ਦੀਆਂ ਮੁੱਖ ਰੂਪ ਵਿਚ 4 ਪ੍ਰੰਪਰਾਵਾਂ (ਪੁਰਾਤਨ, ਭਾਈ ਬਾਲਾ, ਮਿਹਰਬਾਨ ਤੇ ਗਿਆਨਰਤਨਾਵਲੀ) ਹਨ। ਇਹਨਾਂ ਪ੍ਰੰਪਰਾਵਾਂ ਨੂੰ ਕਾਲ-ਕ੍ਰਮ ਤੇ ਕਰਤਾ-ਕ੍ਰਮ ਦੇ ਆਧਾਰ ਉੱਤੇ ਵਿਭਿੰਨ ਪ੍ਰੰਪਰਾਵਾਂ ਵਿਚ ਨਿਖੇੜਿਆ ਗਿਆ ਹੈ।
ਜਨਮਸਾਖੀਆਂ ਦੀ ਲਿਪੀ ਗੁਰਮੁਖੀ ਹੈ ਪਰ ਭਾਸ਼ਾ ਬਿ੍ਜ਼ ਮਿਲੀ ਪੰਜਾਬੀ ਹੈ ਜਿਸ ਨੂੰ ਸੰਤ ਜਾਂ ਸਾਧ ਭਾਸ਼ਾ ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸੰਬੰਧੀ ਹਵਾਲੇ ਭਾਵੇਂ ਹੋਰਨਾਂ ਕਿਰਤਾਂ ਵਿੱਚੋਂ ਵੀ ਮਿਲ ਜਾਂਦੇ ਹਨ ਪਰ ਜਨਮਸਾਖੀਆਂ ਵਿੱਚੋਂ ਇਤਿਹਾਸਿਕ ਵੇਰਵੇ ਵਧੇਰੇ ਮਿਲਦੇ ਹਨ। ਵਿਚਾਰ ਅਧੀਨ ਜਨਮਸਾਖੀ (ਪੁਰਾਤਨ ਜਨਮਸਾਖੀ) ਦਾ ਅਰਥ ਪ੍ਰਾਚੀਨ ਜਾਂ ਪੁਰਾਣੀ ਜਨਮਸਾਖੀ ਹੈ ਜਿਹੜੀ ਕਿ ਭਾਈ ਵੀਰ ਸਿੰਘ ਦੁਆਰਾ ਸੰਪਾਦਿਤ ਅਤੇ ਸਾਲ 1926 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ।
ਜਨਮਸਾਖੀ-ਪ੍ਰੰਪਰਾ ਦੀ ਮੁੱਢਲੀ ਅਤੇ ਮਹੱਤਵਪੂਰਨ ਰਚਨਾ ਨੂੰ ਸੰਨ 1926 ਵਿਚ ਭਾਈ ਵੀਰ ਸਿੰਘ ਨੇ ਵਲਾਇਤ ਅਤੇ ਹਾਫਿਜ਼ਾਬਾਦ ਵਾਲੀ ਪੋਥੀ ਦੇ ਆਧਾਰ ਉਤੇ ਸੰਪਾਦਿਤ ਕਰਕੇ ਖਾਲਸਾ ਸਮਾਚਾਰ, ਅੰਮ੍ਰਿਤਸਰ ਤੋਂ ਛਾਪਿਆ।
ਇਸ ਜਨਮਸਾਖੀ ਵਿਚ ਕੁੱਲ 57 ਸਾਖੀਆਂ ਹਨ। ਬਿਰਤਾਂਤ ਬੜੇ ਸੰਖੇਪ ਪਰ ਭਾਵਪੂਰਤ ਹਨ। ਇਸ ਲੰਬੀਆਂ ਬਾਣੀਆਂ ਨਾਲ ਸੰਬੰਧਿਤ ਕੇਵਲ ਉਚਾਰੇ ਜਾਣ ਦੇ ਹੀ ਸੰਕੇਤ ਹਨ, ਪਾਠ ਪੂਰੇ ਨਹੀ ਦਿੱਤੇ। ਪੁਰਾਤਨ ਜਨਮਸਾਖੀ ਦੀ ਬਹੁਤ ਵੱਡੀ ਇਤਿਹਾਸਿਕ ਮਹੱਤਤਾ ਹੈ। ਜਨਮਸਾਖੀ ਦਾ ਆਨ-ਲਾਈਨ ਸ਼ਾਹਮੁਖੀ ਵਿਚ ਉਪਲੱਬਧਤ ਹੋਣਾ ਉਰਦੂ ਬੋਲਣ ਵਾਲੇ ਖੋਜ਼ਕਰਤਾਵਾਂ ਅਤੇ ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ, ਈਰਾਕ ਅਤੇ ਹੋਰਨਾਂ ਮੁਸਲਿਮ ਦੇਸ਼ਾਂ ਵਿਚ ਵਸਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਲਈ ਕਾਫੀ ਲਾਹੇਵੰਦ ਸਿੱਧ ਹੋਵੇਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਜਨਮਸਾਖੀਆਂ ਨੂੰ ਸ਼ਾਹਮੁਖੀ ਵਿਚ ਅਨੁਵਾਦ ਕੀਤਾ ਗਿਆ ਹੈ ਅਤੇ ਗੁਰਮੁਖੀ ਲਿਪੀ ਵਾਲੀ ਸਮੱਗਰੀ ਨੂੰ ਸ਼ਾਹਮੁਖੀ ਵਿਚ ਲਿਪੀਅੰਤਰਨ ਕਰਨ ਲਈ ਇਸ ਖੋਜ਼ ਕੇਂਦਰ ਵਿਖੇ ਸੰਗਮ ਨਾਮਕ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਹੁਣ ਇਹ ਸਾਖੀਆਂ ਦੋਨੋ ਲਿਪੀਆਂ ਵਿੱਚ ਉਪਲੱਬਧ ਹੋ ਗਈਆਂ ਹਨ। ਮਾਊਸ ਦੇ ਕਲਿੱਕ ਰਾਹੀਂ ਮੂਲ-ਪਾਠ ਦੇ ਕਿਸੇ ਵੀ ਪੰਨੇ ਨੂੰ ਗੁਰਮੁਖੀ ਜਾਂ ਸ਼ਾਹਮੁਖੀ ਵਿਚ ਬਦਲ ਕੇ ਪੜ੍ਹਿਆ ਜਾ ਸਕਦਾ ਹੈ।
ਜਨਮ ਸਾਖੀ ਦੀ ਸੀ.ਡੀ.
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ "ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ" ਵਿਖੇ ਜਨਮਸਾਖੀ ਦੇ ਗੁਰਮੁਖੀ ਅਤੇ ਸ਼ਾਹਮੁਖੀ ਡਿਜ਼ੀਟਾਈਜ਼ ਰੂਪ ਦੀ ਸੀ.ਡੀ. ਤਿਆਰ ਕੀਤੀ ਜਾ ਚੁੱਕੀ ਹੈ। ਸ਼ਾਹਮੁਖੀ ਸੰਸਕਰਨ ਦੋਨਾਂ ਫੌਂਟਸ ਨਸ਼ਕ ਅਤੇ ਨਾਸਤਾਲਿਕ ਫੌਂਟ ਵਿਚ ਉਪਲੱਬਧ ਹੈ।
ਵਿਕਾਸ ਕਰਤਾ ਟੀਮ
| ਡਾ. ਗੁਰਪ੍ਰੀਤ ਸਿੰਘ ਲਹਿਲ (ਪ੍ਰੋਜੈਕਟ ਲੀਡਰ) | |
| ਰਾਕੇਸ਼ ਕੁਮਾਰ ਡਾਵਰਾ (ਵੈੱਬ ਡਿਜ਼ਾਈਨਰ) | |
|
ਮਨਦੀਪ ਸਿੰਘ (ਵੈੱਬ ਡਿਜ਼ਾਈਨਰ) | |
| ਡਾ. ਅਨਵਰ ਚਿਰਾਗ (ਉਰਦੂ ਮਾਹਿਰ) | |
|
|
ਜਸਪਾਲ ਸਿੰਘ (ਪਰੂਫ਼-ਰੀਡਰ) |
|
|
ਸ਼ਾਲੂ ਕਾਲੜਾ (ਡਾਟਾ ਐਂਟਰੀ ਅਪਰੇਟਰ) |