ਗੁਰਮੁਖੀ ਤੋਂ ਰੋਮਨ ਲਿਪੀਅੰਤਰਨ ਸਾਫਟਵੇਅਰ
ਸਾਡੇ ਬਾਰੇ || ਪੂਰੇ ਹੋ ਚੁੱਕੇ ਪ੍ਰੋਜੈਕਟ || ਚਲ ਰਹੇ ਪ੍ਰੋਜੈਕਟ  || ਟੀਮ
 
ਜੀਟ੍ਰਾਂਸ ਦੀ  ਕਾਪੀ ਪ੍ਰਾਪਤ ਕਰਨ ਲਈ 
Download


ਜਾਣ-ਪਛਾਣ

ਜੀਟ੍ਰਾਂਸ (ਸੰਸਕਰਨ 1.0) ਯੂਨੀਕੋਡ ਅਧਾਰ ਵਾਲੀ ਗੁਰਮੁਖੀ ਲਿਪੀ ਦੀ ਫਾਈਲ ਦਾ ਰੋਮਨ ਲਿਪੀ ਵਿਚ ਲਿਪੀਅੰਤਰਨ ਕਰਨ 'ਚ ਮਦਦ ਕਰਦਾ ਹੈ। ਲਿਪੀਅੰਤਰਨ ਦੀ ਇਹ ਯੋਜਨਾ ਮੁੱਖ ਤੌਰ 'ਤੇ ਆਈ.ਐੱਸ.ਓ. 15919 ਅੰਤਰਰਾਸ਼ਟਰੀ ਮਿਆਰ 'ਤੇ ਅਧਾਰਿਤ ਹੈ।


ਸਾਫਟਵੇਅਰ ਲਈ ਲੋੜਾਂ

ਆਪਰੇਟਿੰਗ ਸਿਸਟਮ : ਵਿੰਡੋਜ਼ XP (ਸਰਵਿਸ ਪੈਕ-2)
ਰੈਮ (RAM) 128 MB

ਇੰਡੀਕ (ਭਾਰਤੀ ਅਤੇ ਦੂਸਰੀਆਂ ਏਸ਼ੀਆਈ) ਭਾਸ਼ਾਵਾਂ ਦੀ ਮਦਦ

ਜੀਟ੍ਰਾਂਸ ਭਾਰਤੀ ਭਾਸ਼ਾਵਾਂ ਵਾਲੀ ਯੂਨੀਕੋਡ ਅਧਾਰਿਤ ਫਾਈਲ ਹੀ ਵਰਤਦਾ ਹੈ। ਇਹੀ ਕਾਰਨ ਹੈ ਕਿ ਤੁਹਾਡੇ ਆਪਰੇਟਿੰਗ ਸਿਸਟਮ ਉੱਤੇ ਇੰਡੀਕ ਭਾਸ਼ਾਵਾਂ ਇੰਸਟਾਲ ਹੋਣੀਆਂ ਚਾਹੀਦੀਆਂ ਹਨ। ਨਹੀਂ ਤਾਂ ਤੁਸੀ ਭਾਰਤੀ ਭਾਸ਼ਾਵਾਂ (ਜਿਵੇਂ ਕਿ ਪੰਜਾਬੀ, ਹਿੰਦੀ ਆਦਿ) ਵਾਲੀ ਕੋਈ ਵੀ ਫਾਈਲ ਪੜ੍ਹਨ ਤੋਂ ਅਸਮਰੱਥ ਹੋ ਜਾਵੋਗੇ। ਇੰਡੀਕ ਭਾਸ਼ਾਵਾਂ ਨੂੰ ਇੰਸਟਾਲ ਕਰਨ ਲਈ ਹੇਠਾਂ ਲਿਖੇ ਕਦਮ ਚੁੱਕੋ।
ੳ)  ਕੰਟਰੋਲ ਪੈਨਲ ਦੇ Regional and Language ਵਿਕਲਪ ਨੂੰ ਖੋਲ੍ਹੋ।
ਅ ) Languages ਨਾਮ ਦੇ ਟੈਬ ਉੱਤੇ ਜਾਵੋ ਤੇ "Install files for complex script and right-to-left languages (including Thai)" ਵਿਕਲਪ ਉੱਤੇ ਕਲਿੱਕ ਕਰੋ।
ੲ ) XP ਦੇ ਸਰਵਿਸ ਪੈਕ-2 ਦੀ ਸੀ.ਡੀ. ਨੂੰ ਸੀ.ਡੀ. ਡਰਾਈਵ ਵਿਚ ਪਾਓ ਅਤੇ Apply/Ok ਬਟਨ ਉੱਤੇ ਕਲਿੱਕ ਕਰੋ।
ਸ) ਭਾਰਤੀ ਭਾਸ਼ਾਵਾਂ ਦੇ ਇੰਸਟਾਲ ਹੋਣ ਮਗਰੋਂ ਤੁਹਡਾ ਕੰਪਿਊਟਰ ਦੁਬਾਰਾ ਚਾਲੂ (Restart) ਹੋ ਜਾਵੇਗਾ।

ਇੰਸਟਾਲ ਦਾ ਕੰਮ ਪੂਰਾ ਹੋਣ ਉਪਰੰਤ ਤੁਹਾਡਾ ਕੰਪਿਊਟਰ ਯੂਨੀਕੋਡ ਅਧਾਰ ਵਾਲੀ ਭਾਰਤੀ ਭਾਸ਼ਾਵਾਂ ਵਾਲੀ ਫਾਈਲ ਖੋਲ੍ਹਣ ਦੇ ਯੋਗ ਹੋ ਜਾਵੇਗਾ।

ਸਲਾਹ

ਕਈ ਵਾਰ ਆਉਟਪੁਟ ਫਾਈਲ ਵਿਚ ਕਿਸੇ ਮਿਆਰੀ ਫੌਂਟ ਦੇ ਅੱਖਰ ਨਜ਼ਰ ਨਹੀਂ ਆਉਂਦੇ। ਇਸ ਲਈ ਇਥੇ 'Arial' ਜਾਂ 'Tahoma' ਫੌਂਟ ਦੀ ਵਰਤੋਂ ਕਰ ਲਈ ਜਾਵੇ ਤਾਂ ਸਮੱਸਿਆ ਹੱਲ ਹੋ ਜਾਵੇਗੀ।

ਵਿਕਾਸ ਕਰਤਾ

ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭਾਰਤ-147002,
ਫੋਨ : +91-175-3046171
ਈ ਮੇਲ : gslehal@gmail.com
  rajesh_k_verma321@yahoo.com


ਟੀਮ ਮੈਂਬਰ

ਡਾ. ਗੁਰਪ੍ਰੀਤ ਸਿੰਘ ਲਹਿਲ (ਪ੍ਰੋਜੈਕਟ ਲੀਡਰ)
ਰਾਜੇਸ਼ ਕੁਮਾਰ ਵਰਮਾ (ਸਾਫਟਵੇਅਰ ਤਿਆਰ ਕਰਤਾ)